ਉਪਰੋਕਤ ਤਸਵੀਰ ਵਿੱਚ ਗਿਆਨੀ ਗਿਆਨ ਸਿੰਘ ਜੀ ਇਤਿਹਾਸਿਕ ਘਟਨਾ ਬਾਰੇ ਜ਼ਿਕਰ ਕਰਦੇ ਹਨ :
- ਕਿ ਕਿਸ ਤਰ੍ਹਾਂ ਰਾਮਰਾਈਆਂ ਨੇ ਗੁਰੂ ਘਰ ਦੇ ਰਾਗੀ ਸਿੰਘ ਨੂੰ ਇਸ ਗੱਲ ਤੋਂ ਮਾਰਿਆ ਸੀ ਕਿਉਂਕਿ ਉਸ ਨੇ ਦਸਮ ਪਾਤਸ਼ਾਹ ਦੀ ਬਾਣੀ ਚੋਪਈ ਸਾਹਿਬ (ਚਰਿਤ੍ਰੋ ਪਾਖੀਆਨ) ਦਾ ਕੀਰਤਨ ਕਰ ਰਿਹਾ ਸੀ |
- ਕਿ ਕਿਸ ਤਰ੍ਹਾਂ ਖਾਲਸੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਦਸਮ ਬਾਣੀ ਦਾ ਵਿਰੋਧ ਕਰਨ ਵਾਲੇ ਰਾਮਰਾਈਆਂ ਨੂੰ ਸਜ਼ਾ ਦਿੱਤੀ ਸੀ |
_____________
ਇਤਿਹਾਸ ਮੁਤਾਬਿਕ ਦਸਮ ਬਾਣੀ ਉਪਰ ਪਹਿਲਾ ਹਮਲਾ ਕਰਨ ਵਾਲੇ "ਰਾਮ ਰਾਇ ਦੇ ਚੇਲੇ - ਰਾਮਰਾਈਏ" ਸਨ | ਇਹ ਸਰਕਾਰ ਨੂੰ ਖੁਸ਼ ਕਰਨ ਲਈ ਕੁਛ ਵੀ ਕਰ ਸਕਦੇ ਹਨ , ਕਿਉਂਕਿ ਇਨ੍ਹਾ ਦੇ ਗੁਰੂ ਨੇ ਸਰਕਾਰ ਨੂੰ ਖੁਸ਼ ਕਰਨ ਲਈ, ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦੇ ਅਨਰਥ ਕੀਤੇ ਸੀ, ਅਤੇ ਪੰਥ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਿਫ਼ ਹੈ |
ਦਸਮ ਵਿਰੋਧੀ ਤਬਕਾ ਵੀ ਇਨ੍ਹਾ ਰਾਮਰਾਈਆਂ ਦੇ ਰੂਪ ਵਿੱਚ ਆਰ ਐਸ ਐਸ ਵਾਲਿਆਂ ਤੋਂ ਪ੍ਰਭਾਵਿਤ ਹੈ | ਅਗਰ ਆਪ ਜੀ ਪ੍ਰੋਫ਼ੇਸਰ ਦਰਸ਼ਨ ਜੀ ਵਰਗੀਆਂ ਨੂੰ ਸੁਣੋਗੇ ਤਾਂ ਇਹ ਇਸ ਗੱਲ ਤੇ ਜੋਰ ਦਿੰਦੇ ਨਜਰ ਆਉਣਗੇ
ਕਿ ਮਹਾਕਾਲ-ਕਾਲਿਕਾ ਕੋਈ ਦੇਵੀ ਦੇਵਤਾ ਹੈ, ਜੋ ਕਿ ਦਸਮ ਗ੍ਰੰਥ ਵਿਚੋਂ ਕਿਧਰੋਂ ਵੀ ਸਾਬਿਤ ਨਹੀਂ ਹੁੰਦਾ ।ਇਤਿਹਾਸ ਮੁਤਾਬਿਕ ਦਸਮ ਬਾਣੀ ਉਪਰ ਪਹਿਲਾ ਹਮਲਾ ਕਰਨ ਵਾਲੇ "ਰਾਮ ਰਾਇ ਦੇ ਚੇਲੇ - ਰਾਮਰਾਈਏ" ਸਨ | ਇਹ ਸਰਕਾਰ ਨੂੰ ਖੁਸ਼ ਕਰਨ ਲਈ ਕੁਛ ਵੀ ਕਰ ਸਕਦੇ ਹਨ , ਕਿਉਂਕਿ ਇਨ੍ਹਾ ਦੇ ਗੁਰੂ ਨੇ ਸਰਕਾਰ ਨੂੰ ਖੁਸ਼ ਕਰਨ ਲਈ, ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦੇ ਅਨਰਥ ਕੀਤੇ ਸੀ, ਅਤੇ ਪੰਥ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਿਫ਼ ਹੈ |
ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਇਹ ਸੰਦੇਸ਼ ਹੈ :
ਮਨਮੁਖਾ ਕੇਰੀ ਦੋਸਤੀ ਮਾਇਆ ਕਾ ਸਨਬੰਧੁ ॥
ਵੇਖਦਿਆ ਹੀ ਭਜਿ ਜਾਨਿ ਕਦੇ ਨ ਪਾਇਨਿ ਬੰਧੁ ॥
ਜਿਚਰੁ ਪੈਨਨਿ ਖਾਵਨ੍ਹ੍ਹੇ ਤਿਚਰੁ ਰਖਨਿ ਗੰਢੁ ॥
ਜਿਤੁ ਦਿਨਿ ਕਿਛੁ ਨ ਹੋਵਈ ਤਿਤੁ ਦਿਨਿ ਬੋਲਨਿ ਗੰਧੁ ॥
ਜੀਅ ਕੀ ਸਾਰ ਨ ਜਾਣਨੀ ਮਨਮੁਖ ਅਗਿਆਨੀ ਅੰਧੁ ॥
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੯੫੯
ਸਲੋਕ ਵਾਰਾਂ ਤੇ ਵਧੀਕ (ਮਃ ੩) ਗੁਰੂ ਗ੍ਰੰਥ ਸਾਹਿਬ - ਅੰਗ ੧੪੧੭
ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥