Saturday, 26 November 2011

SikhMarg.com kicked Professor Sahib Singh views

SikhMarg.com and it's writers kicked/rejected Prof Sahib Singh's views on Dasam Granth and said that he was a "BHULLANHARA" and created illusion in Khalsa Panth by supporting Guru Gobind Singh's Bani.



ਮੱਖਣ ਸਿੰਘ ਪੁਰੇਵਾਲ ਜੀ ਦੀ ਬੋਖਲਾਹਟ :


ਸਿੱਖੀ ਸਰਚ ਟੀਮ ਦਾ ਜਵਾਬ 
 
.
ਮੱਖਣ ਸਿੰਘ ਪੁਰੇਵਾਲ ਜੀ ਨੇ ਇਹ ਗੱਲ ਬਿਲਕੁਲ ਦਰੁਸਤ ਕਹੀ ਹੈ ਕਿ "ਬੰਦਾ ਜਿੰਦਗੀ ਵਿੱਚ ਸਾਰੀ ਉਮਰ ਕੁੱਝ ਨਾ ਕੁੱਝ ਨਵਾਂ ਸਿੱਖਦਾ ਹੀ ਰਹਿੰਦਾ ਹੈ", ਲੇਕਿਨ ਇਨ੍ਹਾ ਨੂੰ ਤਾਂ ਸ੍ਰੀ ਦਸਮ ਗ੍ਰੰਥ ਸਾਹਿਬ ਪੜਦੇ ਸਮੇ "ਪੁਰਾਣਾ ਦੇ ਟੀਕੇ" ਯਾਦ ਆਉਂਦੇ ਹਨ | ਜੋ ਕਿਸੀ "ਪੁਰਾਣੇ ਪੰਡਿਤ" ਦੀ "ਪੁਰਾਣੀ ਸਮਝ" ਦੀ ਉਪਜ ਹੈ | ਉਸ ਸਮਝ ਨੂੰ ਗੁਰੂ ਘਰ ਨੇ ਨਕਾਰਿਆ ਹੈ, ਤੇ ਗੁਰਮਤਿ ਸਮਝ ਅਨੁਸਾਰ ਉਸ ਨੂੰ ਸੋਧਿਆ ਹੈ, ਤੇ ਨਿੱਤ ਨਵੀਂ ਗੱਲ ਕੀਤੀ ਹੈ | ਜਿਨ੍ਹਾ ਅਰਥਾਂ ਨਾਲ ਇਹ ਦਸਮ ਗੁਰੂ ਦੀ ਬਾਣੀ  ਨੂੰ ਰਦ  ਕਰ ਰਹੇ ਹਨ, ਉਹ ਵੀ ਪੁਰਾਣੇ ਹਨ, ਤੇ ਮਨਮਤਿ ਨਾਲ ਭਰਪੂਰ ਹਨ | ਕਿ ਮੱਖਣ ਸਿੰਘ ਪੁਰੇਵਾਲ ਜੀ ਨੇ ਆਪਣਾ ਦੇਖਣ ਦਾ ਨਜ਼ਰਿਆ ਨਵੇਂ ਤਰੀਕੇ ਨਾਲ ਬਦਲਿਆ...? ਜੇ ਇਹ ਆਪ ਹੀ ਨਹੀਂ ਬਦਲ ਸਕਦੇ ਤਾਂ ਇਹ ਕਿਉਂ ਆਸ ਰਖਦੇ ਹਨ ਕਿ ਦੁਨੀਆ  ਬਦਲ ਜਾਵੇ ? "ਪ੍ਰਥਮੇ ਮਨੁ ਪਰਬੋਧੈ ਅਪਨਾ" , ਪਾਛੇ ਇਹ ਗੱਲਾਂ ਲਿਖਿਆ ਜਾਣ ਤਾਂ ਠੀਕ ਰਹੇਗਾ |

ਮੱਖਣ ਸਿੰਘ ਪੁਰੇਵਾਲ ਜੀ ਦੀ ਪੰਥ ਨੂੰ ਕੋਈ ਦੇਣ ਨਹੀਂ ਹੈ ਪਰ ਜਿਨ੍ਹਾ ਹਸਤੀਆਂ ਦੇ ਲੇਖ/ਵਿਚਾਰ "ਸਿੱਖੀ  ਸਰਚ" ਪਾ ਰਿਹਾ ਹੈ ਜਿਂਵੇ ਪ੍ਰੋਫ਼ੇਸਰ ਸਾਹਿਬ ਸਿੰਘ ਜੀ, ਗਿਆਨੀ ਦਿੱਤ ਸਿੰਘ ਜੀ ਆਦਿਕ ਉਨ੍ਹਾ ਦੀ ਪੰਥ ਨੂੰ ਵੱਡਮੁਲੀ ਦੇਣ ਹੈ | ਓਹਨਾ ਦੇ ਸਾਹਮਣੇ ਮਖਣ ਜੀ "ਦੋ ਕੋਡੀ" ਦੇ ਹੀ ਹਨ, ਤੇ ਇਹ ਆਪ ਵੀ ਮੰਨਦੇ ਹਨ |

ਪ੍ਰੋਫ਼ੇਸਰ ਸਾਹਿਬ ਸਿੰਘ ਜੀ ਨੇ ਬਚਿੱਤਰ ਨਾਟਕ, ਚੰਡੀ ਚਰਿੱਤਰ, ਜ਼ਫ਼ਰਨਾਮਾਹ , ਚੋਪਈ ਸਾਹਿਬ, ਜਾਪੁ ਸਾਹਿਬ, ਸ਼ਸਤ੍ਰ ਨਾਮ ਮਾਲਾ, ਭਗੋਤੀ ਅਸਤੋਤ੍ਰ ਆਦਿਕ ਸੰਬੰਧੀ ਜੋ ਕੁਝ ਲਿਖਿਆ ਹੈ, "ਸਿੱਖੀ ਸਰਚ ਟੀਮ" ਓਹ ਸੰਗਤ ਨਾਲ ਸਾਂਝਾ ਕਰ ਰਹੀ ਹੈ |

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ 
----------------------------------------------------------------------

੨.
(ਆਪਸ ਕਉ ਦੀਰਘੁ ਕਰਿ ਜਾਨੈ)

ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਿਹ ।।

ਮੱਖਣ ਸਿੰਘ ਪੁਰੇਵਾਲ ਜੀ ਦਾ ਕਹਿਣਾ ਹੈ ਕਿ "ਅੱਜ ਤੱਕ ਇੱਕ ਪ੍ਰਸੈਂਟ ਵੀ ਅੱਜ ਤੱਕ ਆਪਣੇ ਖਿਆਲ ਬਦਲੇ ਹਨ ਅਤੇ ਨਾ ਹੀ ਅਗਾਂਹ ਬਦਲਾਂਗੇ।", ਗੁਰੂ ਅਭੁਲ ਹੈ, ਸਿੱਖ ਅਭੁਲ ਨਹੀਂ ਹੈ, ਭੁਲਣਹਾਰ ਹੈ | ਸਿੱਖ ਇਸ ਕਰਕੇ ਸਿੱਖ ਹੈ ਕਿਉਂਕਿ ਉਹ ਸਾਰੀ ਜ਼ਿੰਦਗੀ ਸਿੱਖਦਾ ਰਹਿੰਦਾ ਹੈ  ਤੇ ਜੋ ਆਪਣੇ ਆਪ ਨੂੰ ਪੂਰਾ ਮੰਨ ਲੈਂਦਾ ਹੈ, ਉਹ ਅੱਗੋਂ ਸਿੱਖਣਾ ਬੰਦ ਕਰ ਦਿੰਦਾ ਹੈ ਚਾਹੇ ਉਸ ਕੋਲ ਸੱਚ ਵੀ ਆ ਕੇ ਖੜਾ ਕਿਉਂ ਨਾ ਹੋ ਜਾਵੇ, ਉਹ ਉਸ ਨੂੰ ਸੱਚ ਮੰਨਣ ਤੋਂ ਇਨਕਾਰੀ ਹੋ ਜਾਂਦਾ ਹੈ | ਅਸਲੀ ਡੇਰਾਵਾਦ ਦੀ ਸ਼ੁਰੁਆਤ ਹੀ ਇਥੋਂ ਹੁੰਦੀ ਹੈ | 

ਸੰਪਾਦਕ ਸਾਹਿਬ ਜੀ ਲਿਖਦੇ ਹਨ "ਪਰ ਜਿਉਂ ਜਿਉਂ ਹੋਰ ਖੋਜ ਹੁੰਦੀ ਜਾਂਦੀ ਹੈ ਤਿਉਂ ਤਿਉਂ ਕਈ ਗੱਲਾਂ ਹੋਰ ਸਪਸ਼ਟ ਹੁੰਦੀਆਂ ਜਾਂਦੀਆਂ ਹਨ | ਦਸਮ ਗ੍ਰੰਥ ਇਹਨਾ ਵਿਚੋਂ ਇੱਕ ਹੈ ਜਿਸ ਬਾਰੇ ਹੁਣ ਬਹੁਤ ਕੁੱਝ ਸਪਸ਼ਟ ਹੋ ਚੁੱਕਾ ਹੈ। ਕਈ ਹਾਲੇ ਵੀ ਲਕੀਰ ਦੇ ਫਕੀਰ ਬਣੇ ਹੋਏ ਹਨ।", ਇਹ ਵਿਚਾਰ ਇਨ੍ਹਾ ਦੇ ਉੱਤੇ ਇੰਨ ਬਿੰਨ ਢੁਕਦੇ ਹਨ, ਕਿ ਇਹ ਲਕੀਰ ਦੇ ਫ਼ਕੀਰ ਹੀ ਬਣੇ ਰਹਿਣਾ ਚਾਹੁੰਦੇ ਹਨ | ਪਹਿਲੀ ਗੱਲ, ਇਨ੍ਹਾ ਕੋਲ ਦਸਮ ਗ੍ਰੰਥ ਨੂੰ ਪਰਖਣ ਲਈ ਕੋਈ ਕਸੋਟੀ ਹੀ ਨਹੀਂ ਹੈ | ਇਨ੍ਹਾ ਦੀ ਆਪਣੀ ਮੱਤ ਹੀ ਇਨ੍ਹਾ ਨੇ ਕਸੋਟੀ ਬਣਾਈ ਹੋਈ ਹੈ | ਸੱਚ ਦੇ ਦਰਸ਼ਨ ਇਨ੍ਹਾ ਨੂੰ ਤਾਂ ਹੋਣਗੇ ਜੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ  ਬਾਣੀ ਦੇ ਸਹੀ ਅਰਥ ਕਰਨਗੇ | ਕਿਉਂਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਹੈ, ਦਸਮ ਗ੍ਰੰਥ ਸਾਹਿਬ ਨੂੰ ਪਰਖਣ ਲਈ |

ਸੰਪਾਦਕ ਸਾਹਿਬ ਨੂੰ "ਸਿੱਖੀ ਸਰਚ ਟੀਮ" ਤੋਂ ਇਹ ਗਿਲਾ ਹੈ ਕਿ (ਇਨ੍ਹਾ ਦੇ ਆਪਣੇ ਸ਼ਬਦਾਂ ਵਿੱਚ) "ਮੈਂ ਅੱਜ ਤੱਕ ਕਦੀ ਵੀ ਕਿਸੇ ਇੱਕ ਵਿਆਕਤੀ ਦਾ ਨਾਮ ਲਿਖ ਕੇ ਕਿਸੇ ਨੂੰ ਵੀ ਜਾਣ ਬੁੱਝ ਕੇ ਪਹਿਲ ਦੇ ਅਧਾਰ ਤੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ।", ਇਸ ਬਾਰੇ ਅਸੀਂ ਕਹਿਣਾ ਚਾਹਵਾਂਗੇ ਕਿ ਅਸੀਂ ਤਾਂ ਇਨ੍ਹਾ ਨੂੰ ਸੱਚ ਦਾ ਸ਼ੀਸ਼ਾ ਦਿਖਾਇਆ ਸੀ, ਕਿ ਤੁਸੀਂ ਆਪਣੇ ਆਪ ਨੂੰ ਜਾਗਰੂਕ ਪੰਥ ਮੰਨਦੇ ਹੋ ਤੇ ਪ੍ਰੋਫ਼ੇਸਰ ਸਾਹਿਬ ਸਿੰਘ ਜੀ, ਗਿਆਨੀ ਦਿੱਤ ਸਿੰਘ ਜੀ ਆਦਿਕ ਜੀ ਦੇ ਆਧਾਰ ਤੇ ਲਿਖਦੇ ਹੋ, ਤੇ ਉਨ੍ਹਾ ਦੀਆਂ ਆਪਣੀਆਂ ਲਿਖਤਾਂ ਵਿਚ ਦਸਮ ਬਾਣੀ ਦੇ ਹੱਕ ਵਿਚ ਲਿਖਿਆ ਹੋਇਆ ਹੈ, ਤੇ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ ? ਜਿਸ ਤੋਂ ਇਹ ਸਾਡੇ ਨਾਲ ਗੁੱਸਾ ਹੋ ਗਏ |

ਸੰਪਾਦਕ ਸਾਹਿਬ "ਸਿੱਖੀ ਸਰਚ ਟੀਮ" ਨੂੰ ਦੁੱਕਤੀਆਂ ਤਿੱਕੀਆਂ ਗਿਣ ਰਹੇ ਹਨ | ਇਹ ਬਿਲਕੁਲ ਸਹੀ ਕਹਿ ਰਹੇ ਹਨ | ਗੁਰਮਤਿ ਦੇ ਵਿਰੋਧੀ ਹਮੇਸ਼ਾ ਗੁਰਮਤਿ ਦੇ ਧਾਰਨੀਆਂ ਨੂੰ ਦੁੱਕਤੀਆਂ ਤਿੱਕੀਆਂ ਹੀ ਗਿਣਦੇ ਹਨ | ਜਿਨ੍ਹਾ ਦੀ ਇਨ੍ਹਾ ਨੂੰ ਕੋਈ ਪਰਵਾਹ ਨਹੀਂ | ਇਹੀ ਗਲ ਕਬੀਰ ਜੀ ਨੂੰ ਕਾਸ਼ੀ ਮੱਤ ਦੇ ਪੰਡਿਤਾਂ ਨੇ ਵੀ ਕਹੀ ਸੀ, ਜਿਸ ਦਾ ਜਵਾਬ ਉਨ੍ਹਾ ਨੇ ਆਪਣੀ ਬਾਣੀ ਵਿਚ ਦਿੱਤਾ ਸੀ ਉਹੀ ਜਵਾਬ ਹੁਣ ਅਸੀਂ ਇਨ੍ਹਾ ਨੂੰ ਦੇ ਰਹੇ ਹਾਂ | 
                               ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ ॥
(ਪੰਨਾ ੧੧੦੫ , ਸਤਰ ੧੬ )
 


ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਿਹ ।।

Friday, 25 November 2011

Prof Sahib SIngh about Zafrnama, Bachitar Natak, Akal Ustat

ਪ੍ਰੋਫ਼ੇਸਰ ਸਾਹਿਬ ਸਿੰਘ ਜ਼ਫਰਨਾਮੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਕ੍ਰਿਤ ਦਸਿਆ ਹੈ ਜਿਸ ਦਾ ਸਬੂਤ ਓਹਨਾ ਦੇ ਲਿਖੇ ਇਹ ਲੇਖ ਹਨ | ਇਹ ਹੀ ਨਹੀਂ ਓਹਨਾ ਨੇ ਬਚਿਤਰ ਨਾਟਕ, ਅਤੇ ਅਕਾਲ ਉਸਤਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੀ ਰਚਿਆ ਦਸਿਆ ਹੈ |  ਕਿਰਪਾ ਕਰ ਕੇ ਹੇਤਲੇ ਲੇਖਾਂ ਨੂੰ ਗੋਹ ਨਾਲ ਪੜ੍ਹੋ ਤੇ ਗੁਰਮਤਿ ਗਿਆਨ ਤੇ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰੋ ਜੀ| 


ਅਦੁਤੀ ਯੋਧਾ ਲੇਖ ਵਿਚ ਜ਼ਫਰਨਾਮੇ ਅਤੇ ਬਚਿਤਰ ਨਾਟਕ ਦੀ ਉਧਾਰਨਾ
















ਆਦਰਸ਼ਕ ਜੀਵਨ ਲੇਖ ਵਿਚ ਬਚਿਤਰ ਨਾਟਕ ਤੇ ਚੰਡੀ ਚਰਿਤਰ ਦੀਆਂ ਉਧਾਰਨਾ:














ਪਿਤਾ ਦਾ ਬਦਲਾ ਵਿਚ ਬਚਿਤਰ ਨਾਟਕ ਤੇ ਜ਼ਫਰਨਾਮਾ ਦੀਆਂ ਉਧਾਰਨਾ:


















ਜੀਵਨ ਪ੍ਰਣ ਵਿਚ ਜ਼ਫਰਨਾਮਾ ਦੀਆਂ ਉਧਾਰਨਾ:
























ਤਿਆਗ ਤੇ ਗਰੀਬੀ ਵਿਚ ਜ਼ਫਰਨਾਮਾ ਦੀਆਂ ਉਧਾਰਨਾ:











Tuesday, 18 October 2011

Guru Gobind Singh and Devi Poojan - Professor Sahib Singh Jee

ਪ੍ਰੋਫ਼ੇਸਰ ਸਾਹਿਬ ਸਿੰਘ ਜੀ, ਪੰਥ ਦੇ ਮਹਾਨ ਵਿਦਵਾਨ ਸਨ | ਇਹਨਾ ਦਾ ਪੰਥ ਵਿਚ ਬਹੁਤ ਮਾਨ ਹੈ, ਦਸਮ ਵਿਰੋਧੀ ਦਲ ਇਨ੍ਹਾ ਨੂੰ ਆਪਣੇ ਗੁਰਦੇਵ ਵੱਜੋਂ ਵੀ ਜਾਣਦੇ ਹਨ, ਜਿਨ੍ਹਾ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕਰ ਕੇ ਸਿਖੀ ਦੇ ਨਕਸ਼ੇ ਨੂੰ ਸਹੀ ਕਰਨ ਵਿਚ ਯੋਗਦਾਨ ਦਿੱਤਾ | 

ਪ੍ਰੋਫ਼ੇਸਰ ਸਾਹਿਬ ਸਿੰਘ ਜੀ, ਆਪ ਦਸਮ ਗ੍ਰੰਥ ਸਾਹਿਬ ਜੀ ਦੇ ਕੱਟੜ ਹਿਮਾਇਤੀ ਸਨ | ਇਸ ਦਾ ਸਬੂਤ ਹੈ ਓਹਨਾ ਦਾ ੧੯੪੧ ਵਿਚ ਛਾਪਿਆ ਇਹ ਲੇਖ ਜਿਸ ਵਿਚ ਓਹਨਾ ਨੇ ਦਸਮ ਗ੍ਰੰਥ ਦੀਆਂ ਅਲਗ-ਅਲਗ ਬਾਣੀਆਂ ਵਿਚੋਂ ਪੰਕਤੀਆਂ ਲੈ ਕੇ ਇਹ ਸਿਧ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇਵੀ ਪੂਜਕ ਨਹੀਂ ਸਨ | 

ਪਰ ਅੱਜ ਦਸਮ ਵਿਰੋਧੀ ਜਿਂਵੇ ਕੀ ਰਾਗੀ ਦਰਸ਼ਨ ਸਿੰਘ , ਮਿਸ਼ਨਰੀ ਅਵਤਾਰ ਸਿੰਘ , ਇਤਿਹਾਸਕਾਰ ਦਿਲਗੀਰ ਸਿੰਘ, ਘੱਗਾ, ਧੂੰਦਾ, ਮਿਸ਼ਨਰੀ ਦਲ, ਵੇਬ ਸਾਇਟ ਜਿਂਵੇ ਸਿਖ ਮਾਰਗ, ਤੱਤ ਗੁਰਮਤ ਪਰਿਵਾਰ, ਸਿੰਘ ਸਭਾ ਕਨੇਡਾ ਆਦਿਕ ਪ੍ਰੋਫ਼ੇਸਰ ਸਾਹਿਬ ਸਿੰਘ ਜੀ ਨੂੰ ਕਰਾਰਾ ਥੱਪੜ ਮਾਰ ਰਹੀਆਂ ਹਨ, ਅਤੇ ਇਹ ਜਤਾਨਾ ਚਾਹੁੰਦੇ ਹਨ ਕੀ ਪ੍ਰੋਫ਼ੇਸਰ ਸਾਹਿਬ ਸਿੰਘ ਜੀ ਨੂੰ ਦਸਮ ਬਾਣੀ ਦਾ ਕੋਈ ਗਿਆਨ ਨਹੀਂ ਸੀ |


ਇਹ ਲੇਖ ਕਿਰਪਾ ਕਰ ਕੇ ਪੜ੍ਹਿਆ ਜਾਵੇ | ਜਿਸ ਵਿਚ ਪ੍ਰੋਫ਼ੇਸਰ ਸਾਹਿਬ ਸਿੰਘ ਨੇ ਦਸਮ ਵਿਰੋਧੀਆਂ ਨੂੰ ਭੁਲੇਖੇ ਵਿਚ ਪਏ ਹੋਏ ਲਿਖਿਆ ਹੈ | 

ਲੇਖ ਪੜ੍ਹਨ ਲਈ ਹੇਟਲੇ ਲਿੰਕ  ਤੇ ਕਲਿਕ ਕਰੋ ਜੀ :
 Click here....



ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

Tuesday, 11 October 2011

Giaanee Dit Singh Atay Sri Dasam Granth Sahib Jee

ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਦੇ ਦਸਮ ਬਾਣੀ ਉੱਤੇ ਕੀ ਵਿਚਾਰ ਸਨ, ਤੇ ਦਸਮ ਵਿਰੋਧੀ ਸੰਸਥਾਵਾਂ ਗਿਆਨੀ ਦਿੱਤ ਸਿੰਘ ਜੀ ਦੀ ਬੇ ਇਜਤੀ ਕਿੰਵੇ ਕਰ ਰਹੀਆਂ ਹਨ ਜਾਨਣ ਲਈ ਦੇਖੋ



 





Saturday, 3 September 2011

Charitro Pakhiaan Rachnaa Vich Istaree Daa Usaaroo Pakh - Dr Gursewak Singh

ਚਰਿਤ੍ਰੋਪਾਖਯਾਨ ਰਚਨਾ ਵਿੱਚ ਇਸਤਰੀ ਦੇ ਉਸਾਰੂ ਪੱਖ –ਡਾ. ਗੁਰਸੇਵਕ ਸਿੰਘ


ਆਮ ਤੌਰ ਤੇ ਕੁਝ ਲੋਗਾ ਦੀ ਚਰਿਤ੍ਰੋਪਾਖਯਾਨ ਰਚਨਾ ਬਾਰੇ ਧਾਰਨਾ ਹੈ ਕੀ ਇਸ ਵਿੱਚ ਇਸਤਰੀ ਦੇ ਉਸਾਰੂ ਪੱਖ ਜਿਕਰ ਨਹੀ ਹੈ, ਸਿਰਫ਼ ਉਸਦਾ ਕੁਚਜੇ ਪੱਖ ਨੂੰ ਹੀ ਦਰਸਾਇਆ ਗਿਆ ਹੈ, ਗੁਰਬਾਣੀ ਵਿੱਚ ਕਾਮਣੀ, ਕੁਲਖਣੀ, ਕੁਨਾਰ, ਕੁਚੱਜੀ ਬਾਰੇ ਜਿਕਰ ਹੈ ਅਤੇ ਇਸ ਤਰਾ ਦੀ ਇਸਤਰੀ ਦੇ ਤਿਆਗ ਦਾ ਵਿਧਾਨ ਹੈ। 

ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ ॥
ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ ॥
ਤ੍ਰਿਸਨਾ ਕਦੇ ਨ ਚੁਕਈ ਜਲਦੀ ਕਰੇ ਪੂਕਾਰ ॥
ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ ॥੧॥
ਸਿਰੀਰਾਗੁ  ਕੀ ਵਾਰ: (ਮ ੩) ਗੁਰੂ ਗ੍ਰੰਥ ਸਾਹਿਬ - ਅੰਗ ੮੯

ਗੁਰੂ ਸਾਹਿਬ ਨੇ ਇਸਤਰਾ ਦੀਆ ਇਸਤਰੀਆ ਬਾਰੇ ਖੁਲਕੇ ਪਰਦਾ ਚੁਕਿਆ ਤੇ ਸਾਵਧਾਨ ਹੋਣ ਦੀ ਪ੍ਰੇਰਨਾ ਦਿਤੀ, ਪਰ ਕੁਝ ਲੋਕਾ ਨੂੰ ਇਸ ਤਰਾ ਦੀਆ ਇਸਤਰੀਆ ਨਾਲ ਪਿਆਰ/ਮੋਹ ਇਤਨਾ ਹੈ ਉਹ ਇਹਨਾ ਲਈ ਗੁਰੂ ਦੇ ਭੈਅ ਹੀਣ ਕਾਮ ਨਸ਼ੇ ਵਿੱਚ ਕੁਬੋਲ ਬੋਲਨੋ ਨਹੀ ਸੰਗਦੇ।

ਗੁਰੂ ਸਾਹਿਬ ਨੇ ਜੋ ਇਸਤਰੀ ਦੇ ਉਸਾਰੂ ਪੱਖ ਦਾ ਜਿਕਰ ਕੀਤਾ, ਮੇਰਾ ਮਕਸਦ ਸੰਗਤ ਨੂੰ ਉਸ ਤੋ ਜਾਣੂ ਕਰਵਾਉਣਾ ਹੈ, ਦਾਸ ਇਹ ਇੱਕ ਇੱਕ ਕਰਕੇ ਇਹ ਸਭ ਆਪਦੇ ਵਿਚਾਰ ਗੋਚਰੇ ਰੱਖੇਗਾ।

ਇਸਤਰੀ ਨੂੰ ਕਮਜ਼ੋਰ ਤੇ ਦੁਰਬਲ ਮੰਨਿਆ ਗਿਆ ਹੈ। ਪਰ ਦਸਮ ਬਾਣੀ ਵਿੱਚ ਇਸਤ੍ਰੀ ਸ਼ਕਤੀ (ਚੰਡੀ) ਦਾ ਰੂਪ ਧਾਰਦੀ ਹੈ ਤੇ ਸੰਗਰਾਮ ਲਈ ਜੂਝਦੀ ਹੈ। ਚਰਿਤ੍ਰੋਪਾਖਯਾਨ ਵਿੱਚ ਵੀ ਬਹਾਦਰ ਤੇ ਦਲੇਰ ਇਸਤ੍ਰੀਆਂ ਦੀ ਘਾਟ ਨਹੀ। 

ਚਰਿਤ੍ਰ 52
ਇਸ ਚਰਿਤ੍ਰ ਵਿੱਚ ਉਸ ਰਾਜ ਕੁਮਾਰੀ ਦਾ ਜਿਕਰ ਹੈ ਜੋ ਉਸ ਰਾਜ ਕੁਮਾਰ ਨੂੰ ਪਤੀ ਬਨਾਉਣਾ ਚਾਹੁੰਦੀ ਹੈ ਜੋ ਉਸ ਨੂੰ ਯੁੱਧ ਵਿੱਚ ਜਿੱਤੇ, ਇਕ ਸਵੰਬਰ  ਯੁੱਧ ਦਾ ਰੂਪ ਧਾਰਦਾ ਹੈ,ਰਾਜਕੁਮਾਰੀ ਕਹਿੰਦੀ ਹੈ..

ਤਬ ਕੰਨ੍ਯਾ ਐਸੇ ਕਹੀ ਬਚਨ ਪਿਤਾ ਕੇ ਸਾਥ ॥
ਜੋ ਕੋ ਜੁਧ ਜੀਤੈ ਮੁਝੈ ਵਹੈ ਹਮਾਰੋ ਨਾਥ ॥੧੨॥
ਚਰਿਤ੍ਰ ੫੨ - ੧੨ - ਸ੍ਰੀ ਦਸਮ ਗ੍ਰੰਥ ਸਾਹਿਬ

ਰਾਜ ਕੰਨਿਆ ਨੇ ਘੋਰ ਯੁੱਧ ਕੀਤਾ ਤੇ ਕਈਆ ਨੂੰ ਤੀਰਾ ਨਾਲ ਵਿੰਨ ਕੇ ਸੁੱਟ ਦਿੱਤਾ..
ਮਚਿਯੌ ਤੁਮਲ ਜੁਧ ਤਹ ਭਾਰੀ ॥
ਨਾਚੇ ਸੂਰਬੀਰ ਹੰਕਾਰੀ ॥
ਤਾਨਿ ਧਨੁਹਿਯਨ ਬਿਸਿਖ ਚਲਾਵਤ ॥
ਮਾਇ ਮਰੇ ਪਦ ਕੂਕਿ ਸੁਨਾਵਤ ॥੨੪॥
ਚਰਿਤ੍ਰ ੫੨ - ੨੪ - ਸ੍ਰੀ ਦਸਮ ਗ੍ਰੰਥ ਸਾਹਿਬ

ਉਥੇ ਬਹੁਤ ਭਾਰੀ ਯੁੱਧ ਹੋਇਆ। ਯੁੱਧ ਦਾ ਨਕਸ਼ਾ ਕੁਝ ਇਸ ਤਰਾ ਖਿਚਿਆ ਹੈ ...

ਬਿਨੁ ਸੀਸਨ ਕੇਤਿਕ ਭਟ ਡੋਲਹਿ ॥
ਕੇਤਿਨ ਮਾਰਿ ਮਾਰਿ ਕਰਿ ਬੋਲਹਿ ॥
ਕਿਤੇ ਤਮਕਿ ਰਨ ਤੁਰੈ ਨਚਾਵੈ ॥
ਜੂਝਿ ਕਿਤਕ ਜਮ ਲੋਕ ਸਿਧਾਵੈ ॥੩੫॥
ਕਟਿ ਕਟਿ ਪਰੇ ਸੁਭਟ ਛਿਤ ਭਾਰੇ ॥
ਭੂਪ ਸੁਤਾ ਕਰਿ ਕੋਪ ਪਛਾਰੇ ॥
ਜਿਨ ਕੇ ਪਰੀ ਹਾਥ ਨਹਿ ਪ੍ਯਾਰੀ ॥
ਬਿਨੁ ਮਾਰੇ ਹਨਿ ਮਰੇ ਕਟਾਰੀ ॥੩੬॥
ਚਰਿਤ੍ਰ ੫੨ - ੩੬ - ਸ੍ਰੀ ਦਸਮ ਗ੍ਰੰਥ ਸਾਹਿਬ


ਮੈਦਾਨੇ ਜੰਗ ਦਾ ਚਿੱਤਰ ਖਿਚਿਆ ਹੈ.....

ਕਾਢਿ ਕ੍ਰਿਪਾਨ ਮਹਾ ਕੁਪਿ ਕੈ ਭਟ ਕੂਦਿ ਪਰੇ ਸਰਦਾਰ ਕਰੋਰੇ ॥
ਬਾਲ ਹਨੇ ਬਲਵਾਨ ਘਨੇ ਇਕ ਫਾਸਿਨ ਸੌ ਗਹਿ ਕੈ ਝਕਝੋਰੇ ॥
ਸਾਜ ਪਰੇ ਕਹੂੰ ਤਾਜ ਗਿਰੇ ਗਜਰਾਜ ਗਿਰੇ ਛਿਤ ਪੈ ਸਿਰ ਤੋਰੇ ॥
ਲੁਟੇ ਰਥੀ ਰਥ ਫੂਟੇ ਕਹੂੰ ਬਿਨੁ ਸ੍ਵਾਰ ਫਿਰੈ ਹਿਨਨਾਵਤ ਘੋਰੇ ॥੬੯॥
ਚਰਿਤ੍ਰ ੫੨ - ੬੯ - ਸ੍ਰੀ ਦਸਮ ਗ੍ਰੰਥ ਸਾਹਿਬ

ਦੋਹਰਾ ॥
ਹੈ ਗੈ ਰਥੀ ਬਾਜੀ ਘਨੇ ਜੋਧਾ ਹਨੇ ਅਨੇਕ ॥
ਜੀਤਿ ਸੁਯੰਬਰ ਰਨ ਰਹੀ ਭੂਪਤਿ ਬਚਾ ਨ ਏਕ ॥੮੦॥
ਚਰਿਤ੍ਰ ੫੨ - ੮੦ - ਸ੍ਰੀ ਦਸਮ ਗ੍ਰੰਥ ਸਾਹਿਬ

ਅਖੀਰ ਵਿੱਚ ਯੋਧਾ ਰਾਜਕੁਮਾਰੀ ਨੇ ਯੁੱਧ ਵਿੱਚ ਘਾਇਲ ਇਕ ਸੂਰਬੀਰ ਨੂੰ ਆਪਣਾ ਪਤੀ ਸਵੀਕਾਰ ਕੀਤਾ ਅਤੇ ਉਸਦੀ ਜਾਨ ਬਚਾਕੇ ਉਸ ਨੂੰ ਨਵਾ ਜੀਵਨ ਦੀਤਾ।
ਚਰਿਤ੍ਰ 96
ਇਸ ਚਰਿਤ੍ਰ ਵਿੱਚ ਉਸ ਇਸਤ੍ਰੀ ਦੀ ਬਹਾਦਰੀ ਦਾ ਵਰਨਣ ਹੈ ਜੋ ਉਸ ਵੇਲੇ ਜੰਗੇ ਮੈਦਾਨ ਵਿੱਚ ਆਉਦੀ ਹੈ ਜਦੋ ਉਸ ਦਾ ਪਤੀ ਦਿੱਲ ਢਾਹ ਦੇਂਦਾ ਹੈ ਤੇ ਮੈਦਾਨ ਵਿੱਚੋ ਨਸ ਜਾਦਾ ਹੈ। ਉਹ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਮੈਨੂੰ ਸਸ਼ਤਰ ਬਸਤਰ ਦੇ ਦੇਵੋ ਮੈਂ ਵੈਰੀ ਨਾਲ ਯੁਧ ਕਰਾਗੀ।

ਅਪਨੀ ਪਗਿਯਾ ਮੋ ਕਹ ਦੀਜੈ ॥
ਮੇਰੀ ਪਹਿਰ ਇਜਾਰਹਿ ਲੀਜੈ ॥
ਜਬ ਮੈ ਸਸਤ੍ਰ ਤਿਹਾਰੋ ਧਰਿਹੌ ॥
ਟੂਕ ਟੂਕ ਬੈਰਿਨ ਕੇ ਕਰਿਹੌ ॥੭॥
ਚਰਿਤ੍ਰ ੯੬ - ੭ - ਸ੍ਰੀ ਦਸਮ ਗ੍ਰੰਥ ਸਾਹਿਬ

ਇਹ ਇਸਤ੍ਰੀ ਬਹੁਤ ਸੁਰਮਗਤੀ ਨਾਲ ਲੜੀ ਤੇ ਕਈ ਵੈਰੀਆ ਨੂੰ ਤਲਵਾਰ ਦੇ ਘਾਟ ਉਤਾਰਿਆ। ਯੋਧਾ ਇਸਤਰੀ ਦੇ ਤੀਰ ਦੋਹਾ ਪਾਸੇ ਮਾਰ ਕਰਦੇ ਸਨ...

ਲਏ ਹਾਥ ਸੈਥੀ ਅਰਬ ਖਰਬ ਧਾਏ ॥
ਬੰਧੇ ਗੋਲ ਹਾਠੇ ਹਠੀ ਖੇਤ ਆਏ ॥
ਮਹਾ ਕੋਪ ਕੈ ਬਾਲ ਕੇ ਤੀਰ ਢੂਕੇ ॥
ਦੁਹੂੰ ਓਰ ਤੇ ਮਾਰ ਹੀ ਮਾਰਿ ਕੂਕੇ ॥੧੩॥
ਚਰਿਤ੍ਰ ੯੬ - ੧੩ - ਸ੍ਰੀ ਦਸਮ ਗ੍ਰੰਥ ਸਾਹਿਬ
ਝੰਡਿਆ ਦੇ ਨਿਸ਼ਾਨ ਝੂਲ ਰਹੇ ਸਨ, ਹੱਥਾ ਵਿੱਚ ਤਲਵਾਰਾ ਸਨ.. ਮੈਦਾਨੇ ਜੰਗ ਦਾ ਦਿ੍ਸ਼ ਖਿਚਿਆ ਹੈ...

ਛੋਰਿ ਨਿਸਾਸਨ ਕੇ ਫਰਰੇ ਭਟ ਢੋਲ ਢਮਾਕਨ ਦੈ ਕਰਿ ਢੂਕੇ ॥
ਢਾਲਨ ਕੌ ਗਹਿ ਕੈ ਕਰ ਭੀਤਰ ਮਾਰ ਹੀ ਮਾਰਿ ਦਸੌ ਦਿਸਿ ਕੂਕੇ ॥
ਵਾਰ ਅਪਾਰ ਬਹੇ ਕਈ ਬਾਰ ਗਏ ਛੁਟਿ ਕੰਚਨ ਕੋਟਿ ਕਨੂਕੇ ॥
ਲੋਹ ਲੁਹਾਰ ਗੜੈ ਜਨੁ ਜਾਰਿ ਉਠੈ ਇਕ ਬਾਰਿ ਤ੍ਰਿਨਾਰਿ ਭਭੂਕੇ ॥੧੪॥
ਚਰਿਤ੍ਰ ੯੬ - ੧੪ - ਸ੍ਰੀ ਦਸਮ ਗ੍ਰੰਥ ਸਾਹਿਬ

ਸੂਰਮਿਆ ਦੇ ਮੈਦਾਨੇ ਜੰਗ  ਲੜ ਮਰਨ ਦੇ ਚਾਅ ਦਾ ਦਿ੍ਸ਼....
ਲਗੇ ਬ੍ਰਿਣਨ ਕੇ ਸੂਰਮਾ ਪਰੇ ਧਰਨਿ ਪੈ ਆਇ ॥
ਗਿਰ ਪਰੇ ਉਠਿ ਪੁਨਿ ਲਰੇ ਅਧਿਕ ਹ੍ਰਿਦੈ ਕਰਿ ਚਾਇ ॥੨੨॥
ਚਰਿਤ੍ਰ ੯੬ - ੨੨ - ਸ੍ਰੀ ਦਸਮ ਗ੍ਰੰਥ ਸਾਹਿਬ

ਸੂਰਮਿਆ ਦੇ ਮੈਦਾਨੇ ਜੰਗ  ਬੀਰਤਾ ਦਿਖਾਉਣ  ਦੇ ਚਾਅ ਦਾ ਦਿ੍ਸ਼...

ਕਿਤੇ ਗੋਫਨੈ ਗੁਰਜ ਗੋਲੇ ਉਭਾਰੈ ॥
ਕਿਤੇ ਚੰਦ੍ਰ ਤ੍ਰਿਸੂਲ ਸੈਥੀ ਸੰਭਾਰੈ ॥
ਕਿਤੇ ਪਰਘ ਫਾਸੀ ਲਏ ਹਾਥ ਡੋਲੈ ॥
ਕਿਤੇ ਮਾਰ ਹੀ ਮਾਰਿ ਕੈ ਬੀਰ ਬੋਲੈ ॥੨੩॥
ਚਰਿਤ੍ਰ ੯੬ - ੨੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਦੋ ਬਹੁਤ ਸਾਰੇ ਸੂਰਮੇ ਮਾਰੇ ਗਏ ਤਾ ਉਹ ਮਹਾ ਯੋਧਾ ਇਸਤਰੀ ਸਸ਼ਤਰ ਸੰਭਾਲ ਕੇ ਯੁੱਧ ਵਿੱਚ ਆਈ। ਵੈਰੀਆ ਨੇ ਇਕੋਵਾਰੀ ਬਰਛੀਆ ਆਦਿ ਉਸ ਵੱਲ ਚਲਾਏ ਪਰ ਬਹਾਦਰੀ ਦੇਖ ਪਿਛਾ ਹੱਟ ਗਏ.....

ਸੂਰ ਗਏ ਕਟਿ ਕੈ ਝਟ ਦੈ ਤਬ ਬਾਲ ਕੁਪੀ ਹਥਿਆਰ ਸੰਭਾਰੇ ॥
ਪਟਿਸ ਲੋਹ ਹਥੀ ਪਰਸੇ ਇਕ ਬਾਰ ਹੀ ਬੈਰਨਿ ਕੇ ਤਨ ਝਾਰੇ ॥
ਏਕ ਲਰੇ ਇਕ ਹਾਰਿ ਟਰੇ ਇਕ ਦੇਖਿ ਡਰੇ ਮਰਿ ਗੇ ਬਿਨੁ ਮਾਰੇ ॥
ਬੀਰ ਕਰੋਰਿ ਸਰਾਸਨ ਛੋਰਿ ਤ੍ਰਿਣਾਨ ਕੌ ਤੋਰਿ ਸੁ ਆਨਨ ਡਾਰੇ ॥੩੦॥
ਚਰਿਤ੍ਰ ੯੬ - ੩੦ - ਸ੍ਰੀ ਦਸਮ ਗ੍ਰੰਥ ਸਾਹਿਬ

ਇਸ ਤਰਾ ਉਸ ਸੂਰਬੀਰ ਇਸਤਰੀ ਨੇ ਯੁੱਧ ਜਿੱਤ ਲਿਆ।

ਚਰਿਤ੍ਰ 151 (ਚਲਦਾ)

ਭਾਗ 3
ਚਰਿਤ੍ਰ 151
ਇਸ ਚਰਿਤ੍ਰ ਵਿੱਚ ਇਕ ਰਾਣੀ ਦੀ ਸੂਰਬੀਰਤਾ ਦਰਸਾਈ ਗਈ ਹੈ, ਜਦੋ ਮੈਦਾਨੇ ਜੰਗ ਵਿੱਚ ਰਾਜਾ ਮਾਰਿਆ ਜਾਦਾ ਹੈ,.....

ਤ੍ਰਿਯਾ ਸਹਿਤ ਨ੍ਰਿਪ ਲਰਿਯੋ ਅਧਿਕ ਰਿਸ ਖਾਇ ਕੈ ॥
ਤਬ ਹੀ ਲਗੀ ਤੁਫੰਗ ਹ੍ਰਿਦੈ ਮੈ ਆਇ ਕੈ ॥
ਗਿਰਿਯੋ ਅੰਬਾਰੀ ਮਧ੍ਯ ਮੂਰਛਨਾ ਹੋਇ ਕਰਿ ॥
ਹੋ ਤਬ ਤ੍ਰਿਯ ਲਿਯੋ ਉਚਾਇ ਨਾਥ ਦੁਹੂੰ ਭੁਜਨਿ ਭਰਿ ॥੧੨॥
ਚਰਿਤ੍ਰ ੧੫੧ - ੧੨ - ਸ੍ਰੀ ਦਸਮ ਗ੍ਰੰਥ ਸਾਹਿਬ

ਪਰ ਰਾਣੀ ਜਿਹੜੀ ਰਾਜੇ ਨਾਲ ਅੰਬਾਰੀ ਵਿੱਚ ਬੈਠੀ ਹੈ, ਬਹਾਦਰੀ ਨਾਲ ਯੁੱਧ ਦੀ ਕਮਾਨ ਸੰਭਾਲਦੀ ਹੈ। ਸਿਪਾਹੀਆ ਨੂੰ ਉਤਸਾਹਤ ਕਰਨ ਲਈ ਆਪ ਆਪਣਾ ਰਥ ਮੈਦਾਨੇ ਜੰਗ ਵਿੱਚ ਲੈ ਜਾਦੀ ਹੈ...
ਤਵਨ ਅੰਬਾਰੀ ਸੰਗ ਨ੍ਰਿਪਹਿ ਬਾਧਤ ਭਈ ॥
ਨਿਜੁ ਕਰ ਕਰਹਿ ਉਚਾਇ ਇਸਾਰਤਿ ਦਲ ਦਈ ॥
ਜਿਯਤ ਨ੍ਰਿਪਤਿ ਲਖਿ ਸੁਭਟ ਸਭੇ ਧਾਵਤ ਭਏ ॥
ਹੋ ਚਿਤ੍ਰ ਬਚਿਤ੍ਰ ਅਯੋਧਨ ਤਿਹ ਠਾਂ ਕਰਤ ਭੇ ॥੧੩॥
ਚਰਿਤ੍ਰ ੧੫੧ - ੧੩ - ਸ੍ਰੀ ਦਸਮ ਗ੍ਰੰਥ ਸਾਹਿਬ





ਬਹੁਤ ਭਿਆਨਕ ਯੁੱਧ ਹੁੰਦਾ ਹੈ...

ਪੀਸਿ ਪੀਸਿ ਕਰਿ ਦਾਂਤ ਸੂਰਮਾ ਰਿਸਿ ਭਰੇ ॥
ਟੂਕ ਟੂਕ ਹ੍ਵੈ ਪਰੇ ਤਊ ਪਗੁ ਨ ਟਰੇ ॥
ਤੌਨ ਸੈਨ ਸੰਗ ਰਾਜਾ ਲੀਨੇ ਘਾਇ ਕੈ ॥
ਹੋ ਜੀਤ ਨਗਾਰੇ ਬਜੇ ਅਧਿਕ ਹਰਿਖਾਇ ਕੈ ॥੧੪॥
ਚਰਿਤ੍ਰ ੧੫੧ - ੧੪ - ਸ੍ਰੀ ਦਸਮ ਗ੍ਰੰਥ ਸਾਹਿਬ

ਇਸ ਤਰਾ ਇਕ ਸੂਰਬੀਰ ਇਸਤਰੀ ਮੈਦਾਨੇ ਜੰਗ ਵਿੱਚ ਲੜਨ ਦਾ ਪ੍ਰੇਰਨਾ ਸਰੋਤ ਬਣਕੇ ਜੰਗ ਜਿੱਤਦੀ ਹੈ।


ਭਾਗ 4

ਚਰਿਤ੍ਰ 147
ਇਸ ਚਰਿਤ੍ਰ ਇਕ ਸੂਰਬੀਰ ਬਹਾਦਰ ਇਸਤ੍ਰੀ ਦਾ ਹੈ, ਜਿਸ ਵਿੱਚ ਇਸਤ੍ਰੀ ਦੇ ਪਤੀ ਨੂੰ ਰਾਜਾ ਕੈਦ ਕਰ ਲੈਂਦਾ ਹੈ।
ਬੰਧ੍ਯੋ ਰਾਵ ਬਾਲਨ ਸੁਨਿ ਪਾਯੋ ॥
ਸਕਲ ਪੁਰਖ ਕੋ ਭੇਖ ਬਨਾਯੋ ॥
ਬਾਲੋਚੀ ਸੈਨਾ ਸਭ ਜੋਰੀ ॥
ਭਾਂਤਿ ਭਾਂਤਿ ਅਰਿ ਪ੍ਰਤਿਨਾ ਤੋਰੀ ॥੩॥
ਚਰਿਤ੍ਰ ੧੪੭ - ੩ - ਸ੍ਰੀ ਦਸਮ ਗ੍ਰੰਥ ਸਾਹਿਬ

ਬਲਵਾਨ ਇਸਤ੍ਰੀ ਰਾਜੇ ਜੰਗ ਲਈ ਵੰਗਾਰਦੀ ਹੈ....
ਘੇਰਿ ਸੈਦ ਖਾਂ ਕੌ ਤ੍ਰਿਯਨ ਐਸੇ ਕਹਿਯੋ ਸੁਨਾਇ ॥
ਕੈ ਹਮਰੋ ਪਤਿ ਛੋਰਿਯੈ ਕੈ ਲਰਿਯੈ ਸਮੁਹਾਇ ॥੪॥
ਚਰਿਤ੍ਰ ੧੪੭ - ੪ - ਸ੍ਰੀ ਦਸਮ ਗ੍ਰੰਥ ਸਾਹਿਬ

ਜੰਗ ਦਾ ਦਿਰਸ਼ ਇਸ ਤਰਾ ਖਿਚਿਆ ਹੈ, ਕਈ ਨਾ ਮਾਰੇ ਜਾਣ ਵਾਲੇ ਸੂਰਮੇ ਵੀ ਮਰ ਗਏ, ਕਈ ਹਾਥੀ ਖਤਮ ਹੋ ਗਏ।
ਬਜੀ ਭੇਰ ਭਾਰੀ ਮਹਾ ਸੂਰ ਗਾਜੇ ॥
ਬੰਧੇ ਬੀਰ ਬਾਨਾਨ ਬਾਂਕੇ ਬਿਰਾਜੇ ॥
ਕਿਤੇ ਸੂਲ ਸੈਥੀਨ ਕੇ ਘਾਇ ਘਾਏ ॥
ਮਰੇ ਜੂਝਿ ਜਾਹਾਨ ਮਾਨੋ ਨ ਆਏ ॥੬॥
ਚਰਿਤ੍ਰ ੧੪੭ - ੬ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਤ੍ਰੀ ਤਲਵਾਰ ਚਲਾਉਦੀ ਹੈ ਤਾਂ ਕਈ ਰਾਜਿਆ ਦੇ ਪੁੱਤਰ ਨੱਠ ਜਾਦੇ ਹਨ...

ਖਗ ਪਰੇ ਕਹੂੰ ਖੋਲ ਝਰੇ ਕਹੂੰ ਟੂਕ ਗਿਰੇ ਛਿਤ ਤਾਜਨ ਕੇ ॥
ਅਰੁ ਬਾਨ ਕਹੂੰ ਬਰਛੀ ਕਤਹੂੰ ਕਹੂੰ ਅੰਗ ਕਟੇ ਬਰ ਬਾਜਨ ਕੇ ॥
ਕਹੂੰ ਬੀਰ ਪਰੈ ਕਹੂੰ ਚੀਰ ਦਿਪੈ ਕਹੂੰ ਸੂੰਡ ਗਿਰੇ ਗਜਰਾਜਨ ਕੇ ॥
ਅਤਿ ਮਾਰਿ ਪਰੀ ਨ ਸੰਭਾਰਿ ਰਹੀ ਸਭ ਭਾਜਿ ਚਲੇ ਸੁਤ ਰਾਜਨ ਕੇ ॥੯॥
ਚਰਿਤ੍ਰ ੧੪੭ - ੯ - ਸ੍ਰੀ ਦਸਮ ਗ੍ਰੰਥ ਸਾਹਿਬ

ਉਹ ਬਲਵਾਨ ਇਸਤ੍ਰੀ ਰਾਜੇ ਨਾਲ ਜੰਗ ਕਰਦੀ ਹੈ ਅਤੇ ਪਤੀ ਨੂੰ ਸੁਤੰਤਰ ਕਰਵਾ ਲੈਂਦੀ ਹੈ

ਐਸ ਖਗ ਸਿਰ ਝਾਰਿ ਕੈ ਬਡੇ ਪਖਰਿਯਨ ਘਾਇ ॥
ਸੈਨ ਸਕਲ ਅਵਗਾਹਿ ਕੈ ਨਿਜੁ ਪਤਿ ਲਯੌ ਛਨਾਇ ॥੧੭॥
ਚਰਿਤ੍ਰ ੧੪੭ - ੧੭ - ਸ੍ਰੀ ਦਸਮ ਗ੍ਰੰਥ ਸਾਹਿਬ

Wednesday, 31 August 2011

Dasam Gur's Banis in Sikh Historical Sources

ਦਸਮ ਗੁਰੂ ਦੀ ਬਣੀਆਂ ਬਾਰੇ ਪੰਥ ਵਿਰੋਧੀ ਤਾਕਤਾਂ ਗਲਤ ਇਤਿਹਾਸ ਪ੍ਰਚਾਰ ਰਹੀਆਂ ਹਨ |
ਇਹ ਤਾਕਤਾਂ ਕਦੀ ਇਨ੍ਹਾ ਬਣੀਆਂ ਦਾ ਇਤਿਹਾਸ ਅੰਗਰੇਜਾਂ ਨਾਲ ਜੋੜ ਦਿੰਦਿਆਂ ਹਨ, ਕਦੀ ਨਿਰਮਲਿਆਂ ਨਾਲ, ਕਦੀ ਸਾਕਤ ਮਤਿਆਂ ਨਾਲ, ਕਦੀ ਪੰਡਿਤਾਂ ਨਾਲ ਜੋੜ ਦਿੰਦਿਆਂ ਹਨ | ਇਹ ਤਾਕਤਾਂ ਨੂੰ ਇਤਿਹਾਸ ਦੀ ਜਾਣਕਾਰੀ ਹੋਣ ਦੇ ਬਾਵਜੂਦ ਗਲਤ ਇਤਿਹਾਸ ਪ੍ਰਚਾਰ ਰਹੀਆਂ ਹਨ ਅਤੇ ਝੂਟ ਦਾ ਪੇਟ ਭਰ ਰਹੀਆਂ ਹਨ |

ਸਿਖੀ ਸਰਚ ਵਲੋਂ ਡਾਕਟਰ ਗੁਰਸੇਵਕ ਸਿੰਘ ਜੀ ਨੇ ਦਸਮ ਬਣੀਆਂ ਦਾ ਇਤਿਹਾਸ, ਸਿਖਾਂ ਦੇ ਵਡਮੁਲੇ ਇਤਿਹਾਸਕ ਪੁਸਤਕਾਂ ਦੇ ਹਵਾਲਿਆਂ ਤੋਂ ਸਾਡੇ ਰੁ ਬਾ ਰੁ ਕਰਾਇਆ ਹੈ |
੧੭੧੧ ਤੋਂ ਲੈ ਕੇ ੧੮੦੦ ਤਕ ਲਿਖੇ ਜੀਨੇ ਵੀ ਇਤਿਹਾਸਕ ਸਰੋਤ ਹਨ ਓਨਹਾ ਦੀ ਜਾਣਕਾਰੀ ਅਤੇ ਦਸਮ ਬਣੀਆਂ ਦੇ ਆਏ ਜ਼ਿਕਰ ਬਾਰੇ ਦਸਿਆ ਹੈ ਅਤੇ ਇਨ੍ਹਾ ਗਲਤ ਪਰਚਾਰ ਕਰਨ ਵਾਲਿਆ ਨੂੰ ਨੰਗਾ ਕੀਤਾ ਹੈ |

 Part 1                                                                         Part 2


 Part3                                                                                     Part 4




 Part 5                                                                                Part 6


 Part 7                                                                                     Part 8


 Part 9                                                                                       Part 10