Saturday, 8 September 2012

Dasam Granth and Pilgrimage (Mur Pit Poorab Kiyos Pyana)

ਆਮ ਮਿਸ਼ਨਰੀ ਅਤੇ ਹੋਰ ਦਸਮ ਵਿਰੋਧੀ ਸ਼ੰਕਾ ਜਤਾਉਂਦੇ ਹਨ ਕੀ ਦਸਮ ਬਾਣੀ ਤੀਰਥ ਮਹਾਤਮ ਦੀ ਪ੍ਰੋੜਤਾ ਕਰਦੀ ਹੈ । ਗੁਰੂ ਗੋਬਿੰਦ ਸਿੰਘ ਜੀ ਦੀ ਹੇਠ ਲਿਖੀ ਚੋਪਈ ਨੂੰ ਉਹ ਗੁਰਮਤ ਫਲਸਫੇ ਤੋਂ ਵਿਰੁਧ ਮੰਨਦੇ ਹਨ :
ਅਥ ਕਬਿ ਜਨਮ ਕਥਨੰ ॥
ਚੌਪਈ ॥
ਮੁਰ ਪਿਤ ਪੂਰਬ ਕੀਯਿਸਿ ਪਯਾਨਾ ॥ ਭਾਂਤਿ ਭਾਂਤਿ ਕੇ ਤੀਰਿਥ ਨਾਨਾ ॥
ਜਬ ਹੀ ਜਾਤਿ ਤ੍ਰਿਬੇਣੀ ਭਏ ॥ ਪੁੰਨ ਦਾਨ ਦਿਨ ਕਰਤ ਬਿਤਏ ॥੧॥

ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ ਬਿਖੈ ਭਵ ਲਯੋ ॥
ਮਦ੍ਰ ਦੇਸ ਹਮ ਕੋ ਲੇ ਆਏ ॥ ਭਾਂਤਿ ਭਾਂਤਿ ਦਾਈਅਨਿ ਦੁਲਰਾਏ ॥੨॥
ਕੀਨੀ ਅਨਿਕ ਭਾਂਤਿ ਤਨ ਰਛਾ ॥ ਦੀਨੀ ਭਾਂਤਿ ਭਾਂਤਿ ਕੀ ਸਿਛਾ ॥
ਜਬ ਹਮ ਧਰਮ ਕਰਮ ਮੋ ਆਏ ॥ ਦੇਵ ਲੋਕ ਤਬ ਪਿਤਾ ਸਿਧਾਏ ॥੩॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕਬਿ ਜਨਮ ਕਥਨੰ ਨਾਮ ਸਪਤਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੭॥ ਅਫਜੂ ॥੨੮੨॥


ਕੀ ਗੁਰੂ ਗੋਬਿੰਦ ਸਿੰਘ ਜੀ ਦਸਮ ਬਾਣੀ ਵਿੱਚ ਤੀਰਥ ਨਹਾਉਣ ਦੀ ਪ੍ਰੋੜਤਾ ਕਰ ਰਹੇ ਹਨ ?
ਕੀ ਗੁਰੂ ਗੋਬਿੰਦ ਸਿੰਘ ਜੀ ਦਸਮ ਬਾਣੀ ਵਿੱਚ ਪੁੰਨ ਦਾਨ ਨਾਲ ਪੁੱਤਰ  ਪ੍ਰਾਪਤੀ ਦੀ ਪ੍ਰੋੜਤਾ ਕਰ ਰਹੇ ਹਨ ?
ਕੀ ਦਸਮ ਬਾਣੀ  ਵਿਚ ਤੀਰਥ ਮਹਾਤਮ ਦਾ ਫਲਸਫਾ ਆਦਿ ਗੁਰੂ ਗ੍ਰੰਥ ਸਾਹਿਬ ਵਰਗਾ ਨਹੀਂ ਹੈ ?

ਆਓ ਸੁਣੋ ਡਾ. ਗੁਰਸੇਵਕ ਸਿੰਘ ਜੀ ਨਾਲ ਇਸ ਵਿਸ਼ੇ ਤੇ ਇਕ ਟਾਕ :


No comments:

Post a Comment